30, September 2026

ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਵਿੱਚ ਨਿਰਪੱਖ ‘ਨਾਰੀ ਦ੍ਰਿਸ਼ਟੀ’

Author(s): Ms. Manpreet Kaur, Dr. Devinder kumar

Authors Affiliations:

Research Scholar – Ph.D. Department of Panjabi, Kurukshetra University, Kurukshetra,

Assistant Professor, Department of Panjabi, Kurukshetra University, Kurukshetra

DOIs:10.2018/SS/202609013     |     Paper ID: SS202609013


Abstract
Keywords
Cite this Article/Paper as
References

ਐਬਸਟਰੈਕਟ:-  ਪੰਜਾਬੀ ਗ਼ਜ਼ਲ ਜਗਤ ਵਿੱਚ ਹੀ ਨਹੀਂ ਸਗੋਂ ਉਰਦੂ ਅਤੇ ਫਾਰਸੀ ਗ਼ਜ਼ਲ ਵਿੱਚ ਵੀ ਬਹੁਤ ਲੰਮੇ ਸਮੇਂ ਤੱਕ ਕੇਵਲ ਮਰਦ ਗ਼ਜ਼ਲਗੋ ਦੀ ਹੀ ਸਰਦਾਰੀ ਕਾਇਮ ਸੀ। ਪਰ ਬਦਲਾਅ ਕੁਦਰਤ ਦਾ ਨਿਯਮ ਹੈ ਅਤੇ ਗ਼ਜ਼ਲ ਖੇਤਰ ਵਿੱਚ ਵੀ ਇਹ ਬਦਲਾਅ ਵੇਖਣ ਨੂੰ ਮਿਲਦਾ ਹੈ ਜਦ ਵੱਖ ਵੱਖ ਨਾਰੀ ਗ਼ਜ਼ਲਕਾਰਾਂ ਦੁਆਰਾ ਗ਼ਜ਼ਲ ਨੂੰ ਅਮੀਰ ਅਤੇ ਭਰਪੂਰ ਕਰਨ ਵਿੱਚ ਯੋਗਦਾਨ ਪਾਉਣਾ ਆਰੰਭ ਹੁੰਦਾ ਹੈ। ਇਨ੍ਹਾਂ ਨਾਰੀ ਗ਼ਜ਼ਲਕਾਰਾਂ ਵਿੱਚ ‘ਮਹਾਲਕਾ’ ਅਤੇ ‘ਅਦਾ ਜਾਫਰੀ’ ਵਰਗੀਆਂ ਗ਼ਜ਼ਲਕਾਰਾਂ ਦੇ ਨਾਲ ਹੀ ਅਜੋਕੇ ਸਮੇਂ ਵਿੱਚ ‘ਅਮਰਜੀਤ ਕੌਰ ਨਾਜ਼’ ਅਤੇ ਗੁਰਚਰਨ ਕੌਰ ਕੋਚਰ ਵਰਗੀਆਂ ਨਾਰੀ ਗ਼ਜ਼ਲਕਾਰਾਂ ਦੇ ਨਾਮ ਸ਼ੁਮਾਰ ਹੁੰਦੇ ਹਨ। ਗੁਰਚਰਨ ਕੌਰ ਕੋਚਰ ਸਮਕਾਲੀਨ ਸਮੇਂ ਦੀ ਇੱਕ ਸਮਰੱਥ ਅਤੇ ਸੂਝਵਾਨ ਗ਼ਜ਼ਲਕਾਰਾ ਵਜੋਂ ਗ਼ਜ਼ਲ ਖ਼ੇਤਰ ਵਿੱਚ ਆਪਣੀ ਨਿਵੇਕਲੀ ਪਛਾਣ ਸਥਾਪਤ ਕਰਨ ਵਿੱਚ ਸਫਲ ਹੋਣ ਦੇ ਨਾਲ ਨਾਲ ਲਗਾਤਾਰ ਆਪਣੀ ਕਲਮ ਨਾਲ ਸਮਾਜ ਦੀ ਬਿਰਤੀ ਉਤੇ ਜੰਮੇ ਉਨ੍ਹਾਂ ਗਲਤ ਕੀਮਤਾਂ ਵਾਲੇ ਖਲੇਪੜ ਨੂੰ ਖੁਰਚਣ ਦੇ ਨਿਰੰਤਰ ਕਾਰਜ ਵਿੱਚ ਕਾਰਜਸ਼ੀਲ ਨਜ਼ਰੀਂ ਪੈਂਦੀ ਹੈ। ਸ਼ਾਇਰਾ ਦੀਆਂ ਗ਼ਜ਼ਲਾਂ ਵਿੱਚ ਉਸੇ ਸਮਾਜ ਵਿੱਚ ਨਾਰੀ ਦੀ ਸਥਿਤੀ ਦਾ ਸਰਵੇਖਣ ਕਰਨਾ ਹਥਲੇ ਖੋਜ ਪੱਤਰ ਦਾ ਮੁੱਖ ਧੂਰਾ ਬਣਾਇਆ ਗਿਆ ਹੈ।

ਕੁੰਜੀ ਸ਼ਬਦ:-  ਰਿੰਦਾਨਾ,  ਵਿਸ਼ਵੀਕਰਨ,   ਲੋਕ-ਵਿਰੋਧ,  ਗਲੈਮਰ,  ਲੀਵ-ਈਨ .

Ms. Manpreet Kaur, Dr. Devinder kumar (2026); ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਵਿੱਚ ਨਿਰਪੱਖ ‘ਨਾਰੀ ਦ੍ਰਿਸ਼ਟੀ’, Shikshan Sanshodhan : Journal of Arts, Humanities and Social Sciences,      ISSN(o): 2581-6241,  Volume – 9,   Issue –  9,  Available on –   https://shikshansanshodhan.researchculturesociety.org/


Download Full Paper

Download PDF No. of Downloads:1 | No. of Views: 13