31, March 2025

ਦੇਸ਼ ਵੰਡ ਦੀਆਂ ਯਾਦਾਂ ਦਾ ਡਿਜੀਟਲੀਕਰਨ

Author(s): ਡਾ. ਗੁਰਪ੍ਰੀਤ ਸਿੰਘ ਬੁੱਟਰ

Authors Affiliations:

ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਅਧਿਐਨ ਵਿਭਾਗ,

ਖ਼ਾਲਸਾ ਕਾਲਜ, ਅੰਮ੍ਰਿਤਸਰ।

DOIs:10.2018/SS/202503011     |     Paper ID: SS202503011


Abstract
Keywords
Cite this Article/Paper as
References

ਆਧੁਨਿਕ ਦੌਰ ਵਿਚ ਵੰਡ ਦੇ ਯਾਦਗਾਰੀ ਸਭਿਆਚਾਰ ਦਾ ਡਿਜੀਟਲੀਕਰਨ ਹੋ ਰਿਹਾ ਹੈ। ਡਿਜੀਟਲੀਕਰਨ ਪਲੇਟਫ਼ਾਰਮਾਂ ਵਿਚ ਯੂ-ਟਿਊਬ, ਫੇਸਬੁੱਕ, ਇਸਟਾਗ੍ਰਾਮ ਆਦਿ ਉੱਪਰ ਬਣੇ ਚੈਨਲ/ਪੇਜ ਪ੍ਰਮੁੱਖ ਹਨ ਜੋ ਵੰਡ ਨਾਲ ਜੁੜੀਆਂ ਨਿੱਜੀ ਅਤੇ ਸਮੂਹਿਕ ਯਾਦਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ। ਡਿਜੀਟਲ ਮੀਡੀਆ ਦੇ ਸਰੋਤਾਂ ਨੇ ਕੇਵਲ ਵੰਡ ਦੀਆਂ ਯਾਦਾਂ ਨੂੰ ਵਿਸ਼ਵ ਸਾਹਮਣੇ ਪ੍ਰਸਤੁਤ ਹੀ ਨਹੀਂ ਕੀਤਾ ਸਗੋਂ ਯਾਦਾਂ ਦਾ ਇਕੱਠਾ ਕਰਕੇ ਸਾਂਭਿਆ ਵੀ ਹੈ। ਡਿਜੀਟਲ ਪਲੇਟਫ਼ਾਰਮ ਦੇ ਸਾਧਨਾਂ ਵਿਚ ਸਭ ਤੋਂ ਪਾਪੂਲਰ ਸਾਧਨ ਯੂ-ਟਿਊਬ ਹੈ, ਜਿਸ ਦੇ ਹੋਂਦ ਵਿਚ ਆਉਣ ਨਾਲ ਬਹੁਤ ਸਾਰੇ ਦਸਤਾਵੇਜ਼ ਡਿਜੀਟਲ ਤੌਰ ਤੇ ਪ੍ਰਸਾਰਿਤ ਵੀ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਵੀਡੀਓ ਜ਼ਰੀਏ ਸਾਂਭਿਆ ਵੀ ਜਾ ਰਿਹਾ ਹੈ। ਯੂ-ਟਿਊਬ ਆਉਣ ਦੇ ਨਾਲ ਇਕ ਬਹੁਤ ਪਾਪੂਲਰ ਕਿੱਤਾ ਵਲੋਗਿੰਗ ਵੀ ਹੋਂਦ ਵਿਚ ਆਉਂਦਾ ਹੈ। ਵਲੋਗਿੰਗ ਵਿਚ ਵੰਡ ਨਾਲ ਜੁੜੀਆਂ ਯਾਦਾਂ, ਕਹਾਣੀਆਂ ਕੇਵਲ ਇਤਿਹਾਸਕ ਤੱਥ ਹੀ ਨਹੀਂ ਹਨ, ਸਗੋਂ ਉਨ੍ਹਾਂ ਲੋਕਾਂ ਦੇ ਜੀਵਨ ਦੇ ਅਹਿਮ ਅਨੁਭਵ ਹਨ, ਜੋ ਉਨ੍ਹਾਂ ਨੇ ਜਾਂ ਤਾਂ ਆਪ ਹੰਢਾਏ ਹਨ ਜਾਂ ਆਪਣੇ ਵਡੇਰਿਆਂ ਤੋਂ ਗ੍ਰਹਿਣ ਕੀਤੇ ਹਨ। ਭਾਰਤ-ਪਾਕਿਸਤਾਨ ਵੰਡ ਨਾਲ ਸੰਬੰਧਤ ਯਾਦਗਾਰੀ ਸਭਿਆਚਾਰ ਨੂੰ ਪ੍ਰਸਤੁਤ ਕਰਨ ਵਾਲੇ ਵਲੋਗਰਾਂ ਵਿਚ ਸਭ ਤੋਂ ਮਸ਼ਹੂਰ ਵਲੋਗਰ ਨਾਸਿਰ ਢਿੱਲੋਂ ਹੈ, ਜਿਸ ਨੇ ਯੂ-ਟਿਊਬ ਉੱਪਰ ਆਪਣਾ ਚੈਨਲ ਹੀ ਵੰਡ ਦੇ ਦੁਖਾਂਤ ਅਤੇ ਉਸ ਸਮੇਂ ਆਪਣਿਆਂ ਤੋਂ ਵਿੱਛੜੇ ਲੋਕਾਂ ਨੂੰ ਮਿਲਾਉਣ ਲਈ ਬਣਾਇਆ ਹੈ। ਉਹ ਆਪਣੇ ਚੈਨਲ ਦੀ ਵਾਲ ਤੇ ਆਪਣਾ ਮਕਸਦ ਲਿਖ ਕੇ ਸਪਸ਼ਟ ਕਰ ਦਿੰਦਾ ਹੈ ਉਸ ਦਾ ਮਕਸਦ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿੱਛੜੇ ਹੋਏ ਲੋਕਾਂ ਨੂੰ ਆਪਣਿਆਂ ਨਾਲ ਮਿਲਾਉਣਾ ਹੈ। ਉਹ ਆਪਣੀ ਵਲੋਗਿੰਗ ਦੁਆਰਾ ਲਹਿੰਦੇ ਪੰਜਾਬ ਦੇ ਸਭਿਆਚਾਰ ਨੂੰ ਤਾਂ ਪ੍ਰਸਤੁਤ ਕਰ ਹੀ ਰਿਹਾ ਹੈ ਉੱਥੇ ਨਾਲ ਹੀ ਵੰਡ ਦੇ ਯਾਦਗਾਰੀ ਸਭਿਆਚਾਰ ਦਾ ਸੰਚੈ ਕਰਨ ਦੇ ਨਾਲ-ਨਾਲ ਉਸ ਦਾ ਵਿਸ਼ਵ ਪੱਧਰ ਉੱਪਰ ਪ੍ਰਸਾਰਨ ਵੀ ਕਰ ਰਿਹਾ ਹੈ। ਦੇਸ਼ ਵੰਡ ਦੇ ਦਰਦ/ਯਾਦਾਂ ਨੂੰ ਪੇਸ਼ ਕਰਦੇ ਢਿੱਲੋਂ ਦੇ ਵਲੋਗ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਵਿਚ ਸਮਾਜਕ ਅਤੇ ਸਭਿਆਚਾਰਕ ਸਾਂਝ ਦੁਬਾਰਾ ਤੋਂ ਪੈਦਾ ਕਰਨ ਵਿਚ ਸਹਾਇਕ ਹੋ ਰਹੀ ਹੈ। 

ਦੇਸ਼ ਵੰਡ,  ਯਾਦਗਾਰੀ ਸਭਿਆਚਾਰ, ਡਿਜੀਟਲੀਕਰਨ, ਵਲੋਗ, ਯੂ-ਟਿਊਬ, ਵਲੋਗਿੰਗ।

ਡਾ. ਗੁਰਪ੍ਰੀਤ ਸਿੰਘ ਬੁੱਟਰ (2025); ਦੇਸ਼ ਵੰਡ ਦੀਆਂ ਯਾਦਾਂ ਦਾ ਡਿਜੀਟਲੀਕਰਨ,

Shikshan Sanshodhan : Journal of Arts, Humanities and Social Sciences,      ISSN(o): 2581-6241,  Volume – 8,   Issue –  3.,  Pp.        Available on –   https://shikshansanshodhan.researchculturesociety.org/

  1. https://www.punjabi-kavita.com/Lammian-Vatan-Amrita-Pritam.php
  2. https://dictionary.cambridge.org/dictionary/english/vlog?q=vlogging#google_vignette
  3. Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony. Punjabi Lehar – you tube

Download Full Paper

Download PDF No. of Downloads:17 | No. of Views: 56