31, March 2025
‘ਘਰ ਜਾ ਆਪਣੇ’ ਅਤੇ ‘ਸਤੀਆ ਸੇਈ’ ਕਹਾਣੀਆਂ ਵਿਚ ਪ੍ਰਸਤੁਤ ਔਰਤ
Author(s): ਪ੍ਰੋ. ਮਨਦੀਪ ਕੌਰ
Authors Affiliations:
ਸਹਾਇਕ ਪ੍ਰੋਫੈਸਰ, ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਅੰਮ੍ਰਿਤਸਰ।
DOIs:10.2018/SS/202503010     |     Paper ID: SS202503010Abstract
Keywords
Cite this Article/Paper as
References
ਗੁਲਜ਼ਾਰ ਸਿੰਘ ਸੰਧੂ ਪੰਜਾਬੀ ਸਾਹਿਤਕਾਰਾਂ ਵਿਚ ਸਿਰ ਕੱਢ ਨਾਮ ਰੱਖਣ ਵਾਲਾ ਲੇਖਕ ਹੈ। ਉਸ ਦੁਆਰਾ ਰਚਿਤ ਕਹਾਣੀ ‘ਘਰ ਜਾ ਆਪਣੇ’ ਵਿਚ ਪੰਜਾਬੀ ਸਭਿਆਚਾਰ ਅਤੇ ਖ਼ਾਸ ਤੌਰ ’ਤੇ ਪੇਂਡੂ ਸਭਿਆਚਾਰ ਦੇ ਚਿਤਰਨ ਨੂੰ ਪ੍ਰਸਤੁਤ ਕੀਤਾ ਹੈ। ਇਹ ਕਹਾਣੀ ਜਿਸ ਦਾ ਸਿਰਲੇਖ ਘਰ ਜਾ ਆਪਣੇ ਔਰਤ ਦੀ ਪੰਜਾਬੀ ਸਮਾਜ ਵਿਚ ਦੁਜੈਲੀ ਸਥਿਤੀ ਨੂੰ ਪ੍ਰਸਤੁਤ ਕਰਦਾ ਹੈ ਭਾਵ ਔਰਤ ਦਾ ਜਿਸ ਘਰ ਜਨਮ ਹੁੰਦਾ ਹੈ ਉਸ ਉੱਪਰ ਉਸ ਦਾ ਕੋਈ ਅਧਿਕਾਰ ਨਹੀਂ ਸਮਝਿਆ ਜਾਂਦਾ। ਪੰਜਾਬੀ ਸਮਾਜ ਔਰਤ/ਲੜਕੀ ਨੂੰ ਹਮੇਸ਼ਾ ਬੇਗਾਨੇ ਧਨ ਦੇ ਤੌਰ ਤੇ ਸੰਬੋਧਿਤ ਕੀਤਾ ਜਾਂਦਾ ਹੈ ਅਤੇ ਉਸ ਦੇ ਜਨਮ ਦਾ ਕਾਰਨ ਕੋਈ ਪੁਰਾਣਾ ਸੂਦ ਸਮਝਿਆ ਜਾਂਦਾ ਹੈ। ‘ਸਤੀਆ ਸੇਈ’ ਕਹਾਣੀ ਪੰਜਾਬੀ ਸਾਹਿਤ ਦੇ ਖੇਤਰ ਦੀ ਮਕਬੂਲ ਕਹਾਣੀਕਾਰਾ ਦਲੀਪ ਕੌਰ ਟਿਵਾਣਾ ਵੱਲੋਂ ਲਿਖੀ ਗਈ ਹੈ। ਦਲੀਪ ਕੌਰ ਟਿਵਾਣਾ ਦੀ ਕਹਾਣੀ “ਸਤੀਆ ਸੇਈ” ਇਕ ਔਰਤ ਦੀ ਅਟੱਲਤਾ, ਆਤਮ-ਗੌਰਵ ਅਤੇ ਤਿਆਗ ਦਾ ਪ੍ਰਸਤੁਤੀਕਰਨ ਹੈ। ਇਹ ਕਹਾਣੀ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਦੇ ਜੀਵਨ ਉੱਤੇ ਆਧਾਰਤ ਹੈ, ਜੋ ਉਸ ਦੀ ਸ਼ਹਾਦਤ ਤੋਂ ਬਾਅਦ ਵੀ ਪਿਆਰ, ਉਡੀਕ ਅਤੇ ਸੰਘਰਸ਼ ਨਾਲ ਭਰੀ ਹੋਈ ਜ਼ਿੰਦਗੀ ਗੁਜ਼ਾਰਦੀ ਹੈ। ਇਸ ਕਹਾਣੀ ਨੂੰ ਔਰਤ ਦੀ ਮਾਨਸਿਕਤਾ ਦੇ ਪ੍ਰਸੰਗ ਤੋਂ ਵਾਚਿਆ ਜਾ ਸਕਦਾ ਹੈ। ਇਹ ਸਮੁੱਚੀ ਕਹਾਣੀ ਭਾਰਤੀ ਸਮਾਜ ਦੀ ਪਰੰਪਰਾ ਔਰਤ ਦੇ ਆਪਣੇ ਪਤੀ ਦੀ ਲਾਸ਼ ਨਾਲ ਸੜ ਕੇ ਸਤੀ ਹੋਣ ਨੂੰ ਨਵੇਂ ਅਰਥਾਂ ਵਿਚ ਪਰਿਭਾਸ਼ਤ ਕਰਦੀ ਹੈ। ਕਹਾਣੀਕਾਰਾ ਨੇ ਕਹਾਣੀ ਦੀ ਮੁੱਖ ਪਾਤਰ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਦੇ ਮਨ ਦੀਆਂ ਭਾਵਨਾਵਾਂ ਨੂੰ ਬੜੇ ਹੀ ਭਾਵਪੂਰਨ ਢੰਗ ਨਾਲ ਵਿਅਕਤ ਕੀਤਾ ਹੈ।
ਘਰ ਜਾ ਆਪਣੇ, ਔਰਤ, ਪੇਂਡੂ ਸਭਿਆਚਾਰ, ਪੰਜਾਬੀ ਸਮਾਜ, ਸਤੀਆ ਸੇਈ, ਸਤੀ, ਮਾਨਸਿਕਤਾ, ਮਨੋਭਾਵਨਾ, ਪਤੀ।
ਪ੍ਰੋ. ਮਨਦੀਪ ਕੌਰ(2025); ‘ਘਰ ਜਾ ਆਪਣੇ’ ਅਤੇ ‘ਸਤੀਆ ਸੇਈ’ ਕਹਾਣੀਆਂ ਵਿਚ ਪ੍ਰਸਤੁਤ ਔਰਤ, Shikshan Sanshodhan : Journal of Arts, Humanities and Social Sciences, ISSN(o): 2581-6241, Volume – 8, Issue – 3., Pp.50-53. Available on – https://shikshansanshodhan.researchculturesociety.org/
ਹਵਾਲੇ :
- https://www.punjabikahani.punjabi-kavita.com/GharJaAapneGulzarSinghSandhu.php
- ਉਹੀ.
- ਉਹੀ.
- ਉਹੀ.
- ਡਾ. ਨਵਜੋਤ ਕੌਰ, ਪੰਜਾਬੀ ਕਹਾਣੀ: ਵਿਵਰਜਿਤ ਰਿਸ਼ਤੇ ਅਤੇ ਔਰਤ ਪੇਸ਼ਕਾਰੀ, ਪੰਨਾ-18.
- https://www.punjabikahani.punjabi-kavita.com/SatianSeiDalipKaurTiwana.php
- ਉਹੀ.
![SHIKSHAN SANSHODHAN [ ISSN(O): 2581-6241 ] Peer-Reviewed, Referred, Indexed Research Journal.](https://shikshansanshodhan.researchculturesociety.org/wp-content/uploads/SS-TITLE-HEADER.png)