ਗਦਰ ਪਾਰਟੀ ਦਾ ਸੰਘਰਸ਼ ਅਤੇ ਚੁਣੌਤੀਆਂ
Author(s): ਡਾ. ਕਿਰਨਦੀਪ ਕੌਰ
Authors Affiliations:
ਅਸਿਸਟੈਂਟ ਪੋ੍ਫੈਸਰ, ਪੰਜਾਬੀ ਵਿਭਾਗ, ਡੀ.ਏ.ਵੀ. ਕਾਲਜ, ਜਲੰਧਰ, ਪੰਜਾਬ, ਭਾਰਤ
DOIs:10.2018/SS/202605011     |     Paper ID: SS202605011ਅਬਸਟ੍ਰੈਕਟ:- ਹਿੰਦੁਸਤਾਨ ਦੇ ਇਤਿਹਾਸ ਨੂੰ ਸਿਰਜਣ ਵਿੱਚ ਗਦਰ ਲਹਿਰ ਦਾ ਇਕ ਵੱਡਮੁੱਲਾ ਯੋਗਦਾਨ ਹੈ। ਮੁਲਕ ਨੂੰ ਅਜ਼ਾਦ ਕਰਵਾਉਣ ਵਿੱਚ ਇਹਨਾਂ ਅਜ਼ਾਦੀ ਗੁਲਾਟੀਆਂ ਦਾ ਨਾਂ ਸੁਨਹਿਰੇ ਅੱਖਰਾਂ ਵਿੱਚ ਆਉਂਦਾ ਹੈ। ਇਸ ਪਾਰਟੀ ਦੀ ਸਥਾਪਨਾ ਅੰਗਰੇਜ਼ ਹਕੂਮਤ ਨੂੰ ਜੜ੍ਹੋਂ ਹਿਲਾ ਦੇਣ ਲਈ ਕੀਤੀ ਗਈ ਸੀ। ਆਪਣੇ ਮੁਲਕ ਹਿੰਦੁਸਤਾਨ ਵਿੱਚ ਜਦੋਂ ਪੰਜਾਬੀਆਂ ਨੂੰ ਆਰਥਿਕ ਤੌਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਇਹਨਾਂ ਕੈਨੇਡਾ ਅਤੇ ਬਾਅਦ ਵਿੱਚ ਅਮਰੀਕਾ ਵੱਲ ਨੂੰ ਰੁੱਖ ਕੀਤਾ ਪਰ ਉੱਥੇ ਵੀ ਇਹਨਾਂ ਨੂੰ ਆਪਣੇ ਮੁਲਕ ਦੀ ਗ਼ੁਲਾਮੀ ਕਰਕੇ ਭੇਦਭਾਵ ਅਤੇ ਸੋਸ਼ਣ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਤੰਗ ਆ ਕੇ ਭਾਰਤੀਆਂ ਨੇ ਇਕ ਇੱਕਠ ਬਣਾਇਆ ਜਿਹੜਾ ਗਦਰ ਲਹਿਰ ਦੇ ਨਾਂ ਨਾਲ ਸਾਹਮਣੇ ਆਇਆ। ਇਹ ਇਕ ਅਜਿਹੀ ਲਹਿਰ ਸੀ ਜਿਸ ਨੇ ਵਿਦੇਸ਼ਾਂ ਤੋਂ ਆ ਕੇ ਭਾਰਤੀਆਂ ਨੂੰ ਗੁਲਾਮੀ ਵਿੱਚ ਰਹਿਣ ਦਾ ਅਹਿਸਾਸ ਕਰਵਾ ਕੇ ਇਸ ਵਿਰੁੱਧ ਲੜਨ ਲਈ ਪ੍ਰੇਰਿਆ। ਕਾਮਾਗਾਟਾਮਾਰੂ ਅਤੇ ਪਹਿਲੇ ਵਿਸ਼ਵ ਯੁੱਧ ਨੇ ਗਦਰ ਦੇ ਇਸ ਕ੍ਰਾਂਤੀਕਾਰੀ ਪ੍ਰੋਗਰਾਮ ਨੂੰ ਹੋਰ ਤੇਜ਼ ਕਰ ਦਿੱਤਾ ਸੀ। ਹਥਿਆਰਬੰਦ ਗਦਰੀ ਅਜ਼ਾਦ ਅਤੇ ਬਰਾਬਰਤਾ ਦੇ ਭਾਰਤ ਦਾ ਸੁਪਨਾ ਵੇਖਦੇ ਸਨ। ਭਾਵੇਂ ਗਦਰ ਲਹਿਰ ਦੇ ਬੀਜ ਕੈਨੇਡਾ ਦੀ ਧਰਤੀ ਤੇ ਬੋਏ ਗਏ ਸਨ ਪਰ ਪੂਰਨ ਰੂਪ ਵਿੱਚ ਇਹ ਲਹਿਰ ਅਮਰੀਕਾ ਦੀ ਧਰਤੀ ਤੇ ਸ਼ੁਰੂ ਹੋਈ। ਇਸ ਤੋਂ ਬਾਅਦ ਗਦਰ ਲਹਿਰ ਦਾ ਨਾਂ ਪੱਕੇ ਤੌਰ ਤੇ ਗਦਰ ਪਾਰਟੀ ਬਣ ਗਿਆ। ਗਦਰੀ ਬਾਬਿਆਂ ਨੇ ਅਖਬਾਰ, ਰਸਾਲਿਆਂ, ਅਖਬਾਰਾਂ ਅਤੇ ਪਰਚਿਆਂ ਨੂੰ ਆਪਣਾ ਮੁੱਖ ਹਥਿਆਰ ਬਣਾਇਆ। ਗਦਰ ਪਰਚਾ ਜਿਸ ਦੇ ਨਾਂ ਤੇ ਇਹ ਲਹਿਰ ਸ਼ੁਰੂ ਹੋਈ, ਉਹ ਆਪਣੇ ਆਪ ਵਿੱਚ ਕ੍ਰਾਂਤੀ ਦੀ ਸ਼ੁਰੂਆਤ ਸੀ। ਪੂਰੀ ਤਰ੍ਹਾਂ ਧਰਮ ਨਿਰਪੱਖ ਇਸ ਲਹਿਰ ਨਾਲ ਜੁੜੇ ਹੋਏ ਇਹ ਲੋਕ ਆਪਣੇ ਆਪ ਨੂੰ ਕਿਸੇ ਧਰਮ ਵਿੱਚ ਨਾ ਬੰਨ ਕੇ ਹਿੰਦੁਸਤਾਨੀ ਅਖਵਾਉਣ ਦੇ ਹੱਕ ਵਿੱਚ ਸਨ।
ਡਾ. ਕਿਰਨਦੀਪ ਕੌਰ (2026); ਗਦਰ ਪਾਰਟੀ ਦਾ ਸੰਘਰਸ਼ ਅਤੇ ਚੁਣੌਤੀਆਂ, Shikshan Sanshodhan : Journal of Arts, Humanities and Social Sciences, ISSN(o): 2581-6241, Volume – 9, Issue – 5, Available on – https://shikshansanshodhan.researchculturesociety.org/
![SHIKSHAN SANSHODHAN [ ISSN(O): 2581-6241 ] Peer-Reviewed, Referred, Indexed Research Journal.](https://shikshansanshodhan.researchculturesociety.org/wp-content/uploads/SS-TITLE-HEADER.png)