18, July 2025

ਦਰਸ਼ਨ ਬੁਲੰਦਵੀ ਦੇ ਕਾਵਿ ਸੰਗ੍ਰਹਿ ‘ਮਹਿਕਾਂ ਦਾ ਸਿਰਨਾਵਾਂ’ ਵਿੱਚ ਪਰਵਾਸ ਤੇ ਮੂਲਵਾਸ : ਅੰਤਰ ਦਵੰਦ

Author(s): ਡਾ. ਰਤਨਦੀਪ ਕੌਰ

Authors Affiliations:

Assistant Professor, Department of Punjabi, Dyal Singh College, University of Delhi, Delhi

DOIs:10.2018/SS/202507010     |     Paper ID: SS202507010


Abstract
Keywords
Cite this Article/Paper as
References
ਅਬਸਟ੍ਰੈਕਟ:-  ਪਰਵਾਸੀ ਪੰਜਾਬੀ ਕਾਵਿ ਵਿਚ ਦਰਸ਼ਨ ਬੁਲੰਦਵੀ ਸਮਾਨਾਂਤਰ ਸੋਚ ਨਾਲ ਦੇਸ਼ ਅਤੇ ਵਿਦੇਸ਼ ਦੋਹਾਂ ਬਾਰੇ ਲਿੱਖਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ। ਬੁਲੰਦਵੀ ਜਿੱਥੇ ਇਕ ਪਾਸੇ ਆਪਣੇ ਪਿੰਡ ਦੇ ਸਭਿਆਚਾਰ ਤੇ ਆਪਣੇ ਪਿਛੋਕੜ ਪ੍ਰਤੀ ਖਿਚ ਮਹਿਸੂਸ ਕਰਦਾ ਹੈ ਓਥੇ ਉਹ ਅਜੋਕੇ ਭਾਰਤੀ ਸਮਾਜ ਵਿਚ ਆ ਰਹੀ ਗਿਰਾਵਟ ਪ੍ਰਤੀ ਵੀ ਪਾਠਕਾਂ ਨੂੰ ਸੁਚੇਤ ਕਰਦਾ ਹੈ। ਇਸਦੇ ਨਾਲ ਹੀ ਓਹ ਪਰਵਾਸੀ ਸਮਾਜ ਦੀਆਂ ਚੰਗੀਆਂ ਮਾੜੀਆਂ ਰੀਤਾਂ ਪ੍ਰਤੀ ਵੀ ਸੁਚੇਤ ਹੋ ਕੇ ਲਿਖਦਾ ਹੈ। ਦਰਸ਼ਨ ਬੁਲੰਦਵੀ ਦੀ ਕਵਿਤਾ ਵਿਚ ਜਿੱਥੇ ਆਪਣੇ ਜੱਦੀ ਮੁਲਕ ਪੰਜਾਬ ਲਈ ਖਿੱਚ ਹੈ, ਉੱਥੇ ਪਰਵਾਸ ਨੂੰ ਅਪਣਾ ਲੈਣ ਦਾ ਅਹਿਸਾਸ ਵੀ ਬਰਾਬਰ ਮੌਜੂਦ ਹੈ। ਹੱਥਲਾ ਪਰਚਾ ਦਰਸ਼ਨ ਬੁਲੰਦਵੀ ਦੀ ਕਵਿਤਾ ਵਿਚੋਂ ਡਾਇਸਪੋਰਾ ਵਿਚਲੇ ਮੂਲਵਾਸ ਅਤੇ ਪਰਵਾਸ ਦੇ ਬਦਲ ਰਹੇ ਅੰਤਰ ਸੰਬੰਧਾਂ ਅਤੇ ਅੰਤਰ ਦਵੰਦਾਂ ਨੂੰ ਬਿਆਨ ਕਰਣ ਦੇ ਨਾਲ ਨਾਲ ਕਵੀ ਦੀ ਮਾਨਸਿਕ ਸਥਿਤੀ ਨੂੰ ਵੀ ਬਖੂਬੀ ਸਮਝਣ ਤੇ ਬਿਆਨਣ ਦਾ ਜਤਨ ਕਰਦਾ ਹੈ।    
ਕੁੰਜੀਵਤ ਸ਼ਬਦ:- ਦਰਸ਼ਨ ਬੁਲੰਦਵੀ ਕਾਵਿ, ਸਾਹਿਤਕ ਆਲੋਚਨਾ, ਪਰਵਾਸ, ਮੂਲਵਾਸ, ਪਰਵਾਸੀ ਚੇਤਨਾ, ਸਾਹਿਤਕ ਵਿਸ਼ਲੇਸ਼ਣ ।

ਡਾ. ਰਤਨਦੀਪ ਕੌਰ (2025); ਦਰਸ਼ਨ ਬੁਲੰਦਵੀ ਦੇ ਕਾਵਿ ਸੰਗ੍ਰਹਿ ‘ਮਹਿਕਾਂ ਦਾ ਸਿਰਨਾਵਾਂ’ ਵਿੱਚ ਪਰਵਾਸ ਤੇ ਮੂਲਵਾਸ : ਅੰਤਰ ਦਵੰਦ,  Shikshan Sanshodhan : Journal of Arts, Humanities and Social Sciences,      ISSN(o): 2581-6241,  Volume – 8,   Issue –  7.,  Pp.59-65.        Available on –   https://shikshansanshodhan.researchculturesociety.org/


Download Full Paper

Download PDF No. of Downloads:8 | No. of Views: 52