18, July 2025

ਪੰਜਾਬੀ ਭਾਸ਼ਾ ਵਿੱਚ ਵਿਆਕਰਣਕ ਲਿੰਗ ਨਿਰਪੱਖ ਸ਼ਬਦ ਅਧਿਐਨ

Author(s): ਡਾ. ਕਿਰਨਦੀਪ ਕੌਰ

Authors Affiliations:

ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਡੀ.ਏ.ਵੀ. ਕਾਲਜ, ਜਲੰਧਰ, ਪੰਜਾਬ, ਭਾਰਤ

DOIs:10.2018/SS/202507011     |     Paper ID: SS202507011


Abstract
Keywords
Cite this Article/Paper as
References
ਅਬਸਟ੍ਰੈਕਟ:- ਕਿਸੇ ਵੀ ਭਾਸ਼ਾ ਦੇ ਨਿਰਮਾਣ ਵਿੱਚ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪੰਜਾਬੀ ਸਮਾਜ ਵਿੱਚ ਮਰਦ ਦੀ ਹਮੇਸ਼ਾ ਪ੍ਰਧਾਨਗੀ ਰਹੀ ਹੈ। ਜਿਸ ਪੱਦਵੀ ਉੱਪਰ ਜਿੱਥੇ ਮਰਦ ਅਤੇ ਔਰਤ ਦੋਵੇਂ ਬਰਾਬਰ ਕਾਬਜ਼ ਹਨ, ਉਸ ਉੱਪਰ ਕਦੇ ਸਿਰਫ ਮਰਦ ਦਾ ਹੀ ਅਧਿਕਾਰ ਸੀ। ਪੰਜਾਬੀ ਭਾਸ਼ਾ ਲਿੰਗਕ ਭਾਸ਼ਾ ਹੈ, ਇਸ ਵਿੱਚ ਲਿੰਗਕ ਸਮਾਨਤਾ ਵੇਖਣ ਨੂੰ ਨਹੀਂ ਮਿਲ ਸਕਦੀ। ਮਨੁੱਖੀ ਸਮਾਜ ਲੰਮੇ ਸਮੇਂ ਤੱਕ ਪੁਰਖ ਪ੍ਰਧਾਨ ਹੀ ਰਿਹਾ ਹੈ, ਇਸ ਲਈ ਬਹੁਤੇ ਅਹੁਦਿਆਂ ਦੇ ਨਾਵਾਂ ਲਈ ਵਰਤੇ ਜਾਂਦੇ ਸ਼ਬਦ ਵੀ ਪੁਲਿੰਗ ਹੀ ਹਨ। ਸਾਡੇ ਸਮਾਜ ਦੀ ਰਵਾਇਤ ਅਨੁਸਾਰ ਜੋ ਪੱਦ ਪਤੀ ਦਾ ਹੁੰਦਾ ਹੈ, ਉਸਦਾ ਇਸਤਰੀ ਲਿੰਗ ਬਣਾ ਕੇ ਔਰਤ ਲਈ ਵਰਤ ਲਿਆ ਜਾਂਦਾ ਹੈ ਅਤੇ ਪਤਾ ਨਹੀਂ ਕਿੰਨੇ ਹੀ ਅਜਿਹੇ ਸ਼ਬਦ ਅੱਜ ਸਾਡੀ ਭਾਸ਼ਾ ਦੀ ਝੋਲ਼ੀ ਵਿੱਚ ਪੈ ਚੁੱਕੇ ਹਨ। ਪੰਜਾਬੀ ਦੇ ਲਿੰਗ ਵਿਧਾਨ ਵਿੱਚ ਸਿਰਫ਼ ਵਸਤਾਂ ਦੇ ਪੁਲਿੰਗ ਜਾਂ ਇਸਤਰੀ ਲਿੰਗ ਕਰਕੇ ਹੀ ਰੋਚਕਤਾ ਨਹੀਂ ਹੈ ਬਲਕਿ ਪੰਜਾਬੀ ਦਾ ਵਿਸ਼ਾਲ ਸ਼ਬਦ ਭੰਡਾਰ ਵੀ ਇਸ ਵਿੱਚ ਰੋਚਕਤਾ ਪੈਦਾ ਕਰਦਾ ਹੈ। ਪੰਜਾਬੀ ਭਾਸ਼ਾ ਦੀ ਵਰਤੋਂ ਵਿਉਂਤ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਵਿੱਚ ਸ਼ਬਦਾਂ ਦਾ ਵਰਤਾਰਾ ਕੁਦਰਤੀ ਲਿੰਗ ਪ੍ਰਥਾ ਵਾਲਾ ਨਹੀਂ ਸਗੋਂ ਇਸ ਵਿੱਚ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਹੀ ਲਿੰਗ ਦਾ ਨਿਪਟਾਰਾ ਕਰ ਸਕਦੀ ਹੈ। ਇਸ ਕਾਰਨ ਪੰਜਾਬੀ ਭਾਸ਼ਾ ਵਿੱਚ ਵਿਆਕਰਣਕ ਲਿੰਗ ਮੌਜੂਦ ਹਨ।ਇਸ ਖੋਜ ਪੱਤਰ ਦਾ ਮੂਲ ਮਕਸਦ ਪੰਜਾਬੀ ਭਾਸ਼ਾ ਵਿੱਚ ਵਿਆਕਰਣਕ ਤੌਰ ’ਤੇ ਲਿੰਗ ਨਿਰਪੱਖ ਸ਼ਬਦਾਂ ਦੀ ਵਰਤੋਂ ਕਿਵੇਂ ਕੀਤੀ ਜਾਦੀ ਹੈ, ਉਸ ਦਾ ਅਧਿਐਨ ਕਰਨਾ ਹੈ।    
ਕੁੰਜੀਵਤ ਸ਼ਬਦ:- ਵਿਆਕਰਣਕ ਸ਼ਬਦ, ਲਿੰਗ ਨਿਰਪੱਖਤਾ,ਅਹੁਦਾ, ਸੰਚਾਰ ਪ੍ਰਣਾਲੀ, ਨਜ਼ਰੀਆ

ਡਾ. ਕਿਰਨਦੀਪ ਕੌਰ (2025); ਪੰਜਾਬੀ ਭਾਸ਼ਾ ਵਿੱਚ ਵਿਆਕਰਣਕ ਲਿੰਗ ਨਿਰਪੱਖ ਸ਼ਬਦ ਅਧਿਐਨ, Shikshan Sanshodhan : Journal of Arts, Humanities and Social Sciences,      ISSN(o): 2581-6241,  Volume – 8,   Issue –  7.,  Pp.66-70.        Available on –   https://shikshansanshodhan.researchculturesociety.org/


Download Full Paper

Download PDF No. of Downloads:6 | No. of Views: 33